ਹੋਮ ਸਕੂਲ ਲਈ ਵਿਦਿਅਕ ਸਰੋਤ
ਪੂਰੀ ਦੁਨੀਆ ਵਿੱਚ, ਕੋਵਿਡ -19 ਦੇ ਫੈਲਣ ਨੂੰ ਨਿਯੰਤਰਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਦੇਸ਼ ਵਿਆਪੀ ਅਤੇ ਸਥਾਨਕ ਸਕੂਲ ਬੰਦ ਹੋਣ ਕਾਰਨ ਇਸ ਸਮੇਂ 150 ਕਰੋੜ ਤੋਂ ਵੱਧ ਬੱਚੇ ਸਕੂਲ ਨਹੀਂ ਜਾ ਰਹੇ ਹਨ। ਬਦਕਿਸਮਤੀ ਨਾਲ, ਇਹ ਗਿਣਤੀ ਵਧਣ ਦੀ ਉਮੀਦ ਹੈ ਕਿਉਂਕਿ ਹੋਰ ਦੇਸ਼ਾਂ ਨੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ।
ਜਿਵੇਂ ਕਿ ਵਿਸ਼ਵਵਿਆਪੀ ਕਮਿਊਨਿਟੀ ਮੌਜੂਦਾ ਮਹਾਂਮਾਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਰੀ ਰੱਖ ਰਹੀ ਹੈ, ਲੰਬੇ ਸਮੇਂ ਤੋਂ ਸਕੂਲ ਬੰਦ ਹੋਣ ਨਾਲ ਪੈਦਾ ਹੋਈਆ ਵਿਲੱਖਣ ਮੁਸ਼ਕਲਾਂ ਸੰਭਾਵਤ ਤੌਰ 'ਤੇ ਨੀਵੇਂ ਅਤੇ ਦਰਮਿਆਨੇ ਵਰਗਾਂ ਦੇ ਵਿਦਿਆਰਥੀਆਂ 'ਤੇ ਜ਼ਿਆਦਾ ਅਸਰ ਪਾਉਣਗੀਆਂ। ਬਹੁਤ ਸਾਰੇ ਸਕੂਲਾਂ ਨੇ ਦੂਰੀ ਰੱਖਣ ਦੇ ਨਿਯਮਾਂ ਨੂੰ ਪਾਲਣ ਕਰਨਾ ਅਤੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਦੁਨੀਆ ਭਰ ਦੇ ਬਹੁਤ ਸਾਰੇ ਵਿਦਿਆਰਥੀ ਦੂਰੀ ਰੱਖਣਾ ਸਿੱਖਣ ਦੇ ਬੁਨਿਆਦੀ ਢਾਂਚੇ, ਪ੍ਰਵਾਨਤ ਡਿਜੀਟਲ ਸਮੱਗਰੀ ਅਤੇ ਹਾਰਡਵੇਅਰ ਤੋਂ ਵਾਂਝੇ ਰਹਿ ਗਏ ਹਨ। ਆਰਜ਼ੀ ਹੱਲ ਡਿਜੀਟਲ ਤੌਰ ਤੇ ਜੁੜੇ ਹੋਏ ਅਤੇ ਡਿਜੀਟਲ ਰੂਪ ਤੋਂ ਬਿਨਾ ਸਕੂਲਾਂ ਲਈ ਤਿਆਰ ਕੀਤੇ ਜਾ ਸਕਦੇ ਹਨ।
ਮੁਢਲੇ ਐਮਰਜੈਂਸੀ ਜਵਾਬ ਵਜੋਂ, EAA ਦੀ 'ਇਨੋਵੇਸ਼ਨ ਵਿਕਾਸ ਡਾਇਰੈਕਟੋਰੇਟ' ਸਿੱਖਣ ਦੀ ਯਾਤਰਾ ਨੂੰ ਜਾਰੀ ਰੱਖਣ ਲਈ ਸਮੱਗਰੀ ਤਿਆਰ ਕਰਨਾ ਜਾਰੀ ਰੱਖੇਗਾ। ਸਰੋਤ ਗੈਰ ਸਰਕਾਰੀ ਸੰਗਠਨਾਂ, ਸਕੂਲਾਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦੇ ਲਈ ਤਿਆਰ ਕੀਤੇ ਗਏ ਹਨ ਜੋ ਲਗਭਗ ਅੱਧੀ ਦੁਨੀਆਂ ਤੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਲਈ ਜੋ ਆਨਲਾਈਨ ਸਕੂਲਾਂ ਵਿੱਚ ਆਪਣੀ ਸਿਖਲਾਈ ਨੂੰ ਚਾਲੂ ਰੱਖ ਰਹੇ ਹਨ।
IDD ਇਹ ਖੋਜ ਕਰ ਰਹੀ ਹੈ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਮਝ ਰਹੀ ਹੈ ਕਿ ਕਿਵੇਂ ਉਹਨਾਂ ਭਾਈਚਾਰਿਆਂ ਨੂੰ ਬਦਲਵੇਂ ਤਰੀਕਿਆਂ ਨਾਲ ਜੋੜ੍ਹਿਆ ਜਾਵੇ ਜਿਨ੍ਹਾਂ ਤਕ ਪਹੁੰਚ ਕਰਨਾ ਔਖਾ ਹੈ ਜਾਂ ਉਹ ਤਕਨੀਕੀ ਤੌਰ 'ਤੇ ਵਾਂਝੇ ਹਨ। ਜੇ ਤੁਸੀਂ ਕਿਸੇ ਐਨ.ਜੀ.ਓ. ਜਾਂ ਸਕੂਲ ਦਾ ਹਿੱਸਾ ਹੋ, ਤਾਂ ਕਿਰਪਾ ਕਰਕੇ ਸਾਨੂੰinnovations@eaa.org.qaਤੇ ਮੇਲ ਲਿਖੋ ਜਾਂ ਇਸ ਲਿੰਕਤੇ ਫਾਰਮ ਭਰੋ।
ਇੰਟਰਨੈੱਟ ਮੁਫਤ ਸਿੱਖਿਆ ਸਰੋਤ ਬੈਂਕ (IFERB)
ਵਿਦਿਅਕ ਪ੍ਰੋਜੈਕਟਾਂ ਦਾ ਇੱਕ ਸਮੂਹ ਜੋ ਵਿਸ਼ਾ, ਅੰਤਰ-ਅਨੁਸ਼ਾਸਨੀ, ਰੁਝੇਵੇਂ ਭਰਪੂਰ ਹੈ ਅਤੇ ਲਾਗੂ ਕਰਨ ਲਈ ਕਿਸੇ ਤਕਨਾਲੋਜੀ ਦੀ ਜ਼ਰੂਰਤ ਨਹੀਂ ਹੈ। ਪ੍ਰੋਜੈਕਟ ਵੱਖ ਵੱਖ ਉਮਰ ਸਮੂਹਾਂ ਲਈ ਡਿਜ਼ਾਈਨ ਕੀਤੇ ਗਏ ਹਨ ਅਤੇ ਇਹਨਾਂ ਵਿੱਚ ਘੱਟ ਸਰੋਤਾਂ ਦੀ ਜਰੂਰਤ ਹੈ।
IDD ਸੂਚੀ ਅਤੇ ਬੈਂਕ ਨੂੰ ਅਪਡੇਟ ਕਰਨਾ ਜਾਰੀ ਰੱਖੇਗਾ, ਨਾਲ ਹੀ ਮਿਆਰੀ ਸਿਖਲਾਈ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਨਵੇਂ ਟੂਲ ਵਿਕਸਿਤ ਕਰੇਗਾ।
ਇਹ ਕੰਮ ਇਕ ਕਰੀਏਟਿਵ ਕਾਮਨਜ਼ ਐਟ੍ਰੀਬਿਊਸ਼ਨ-ਗੈਰ-ਵਪਾਰਕ-ਸ਼ੇਅਰ-ਅਲਾਇਕ 4.0 ਇੰਟਰਨੈਸ਼ਨਲ ਲਾਇਸੈਂਸ ਦੇ ਅਧੀਨ ਲਾਇਸੈਂਸਸ਼ੁਦਾ ਹੈ।